ਮਜ਼ਦੂਰਾਂ 'ਤੇ ਗੱਡੀ ਚੜ੍ਹੀ ,1 ਦੀ ਮੌਤ,4 ਜ਼ਖ਼ਮੀ - ਮਜ਼ਦੂਰਾਂ 'ਤੇ ਗੱਡੀ ਚੜ੍ਹੀ
ਬਠਿੰਡਾ :ਮੌੜ ਮੰਡੀ ਦੇ ਪਿੰਡ ਬੁਰਜ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਨ ਬਣ ਗਿਆ ਜਦੋਂ ਇੱਕ ਨੌਜਵਾਨ ਨੇ ਤੇਜ਼ ਰਫ਼ਤਾਰ ਗੱਡੀ ਨਰੇਗਾ ਦਾ ਕੰਮ ਕਰ ਰਹੀਆਂ ਪਿੰਡਾਂ ਦੀਆਂ ਔਰਤਾਂ 'ਤੇ ਚੜ੍ਹਾ ਦਿੱਤੀ,ਜਿਸ ਨਾਲ ਇੱਕ ਔਰਤ ਦੀ ਮੌਤ ਤੇ ਚਾਰ ਔਰਤਾਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਚਾਰ ਔਰਤਾਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਉਧਰ ਜਦੋਂ ਮਾਮਲੇ ਸਬੰਧੀ ਥਾਣਾ ਮੌੜ ਵਿੱਚ ਸਬੰਧਤ ਏਐਸਆਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੈਮਰੇ ਸਾਹਮਣੇ ਬੋਲਣ ਤੋਂ ਇੰਨਕਾਰ ਕਰ ਦਿੱਤਾ।