ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ਮੁੜ ਖੁਲ੍ਹੇ, ਕੰਮ ਹੋਇਆ ਸ਼ੁਰੂ - Work started in the passport office
ਚੰਡੀਗੜ੍ਹ: ਕਰਫਿਊ ਤੋਂ ਬਾਅਦ ਪੰਜਾਬ ਵਿੱਚ ਲੌਕਡਾਊਨ ਜਾਰੀ ਹੈ ਜਿਸ ਤਹਿਤ ਸਰਕਾਰ ਨੇ ਕੁੱਝ ਰਿਆਇਤਾਂ ਦਿੱਤੀਆਂ ਹਨ ਤੇ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੇ ਪਾਸਪੋਰਟ ਦਫਤਰਾਂ ਨੂੰ ਖੋਲ੍ਹਣ ਲਈ ਵੀ ਮੰਜ਼ੂਰੀ ਦੇ ਦਿੱਤੀ ਹੈ ਤਾਂ ਜੋ ਲੋਕ ਆਪਣੇ ਪਾਸਪੋਰਟ ਅਪਲਾਈ ਕਰ ਸਕਣ। ਆਈਪੀਐੱਸ ਸ਼ਿਵਾਸ ਕਵਿਰਾਜ ਨੇ ਦੱਸਿਆ ਕਿ ਪਾਸਪੋਰਟ ਦਫ਼ਤਰ ਦਾ ਜ਼ਿਆਦਾਤਰ ਕੰਮ ਆਨਲਾਈਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਸਿਰਫ਼ 50 ਫ਼ੀਸਦੀ ਹੀ ਐਪਲੀਕੇਸ਼ਨਜ਼ ਲਈਆਂ ਜਾਂਦੀਆ ਹਨ ਤੇ ਉਨ੍ਹਾਂ ਨੂੰ ਉਸ ਸਮੇਂ ਦੇ ਹਿਸਾਬ ਦੇ ਨਾਲ ਹੀ ਦਫ਼ਤਰ ਬੁਲਾਇਆ ਜਾਂਦਾ ਹੈ। ਬਿਨੈਕਾਰ ਨੇ ਦੱਸਿਆ ਕਿ ਇੱਥੋਂ ਦਾ ਕੰਮਕਾਜ ਸੁਵਿਧਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।