ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਕੰਮਾਂ ਦੀ ਕਰਵਾਈ ਜਾਵੇਗੀ ਜਾਂਚ: ਢਿੱਲੋਂ - ਅਕਾਲੀ ਸਰਕਾਰ
ਰੂਪਨਗਰ: ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅਕਾਲੀ ਸਰਕਾਰ ਵੱਲੋਂ ਕੀਤੇ ਕੰਮਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਨੇ ਵਿਕਾਸ ਦੇ ਨਾਮ 'ਤੇ ਕੀਤੇ ਕੰਮਾਂ ਦਾ ਸੱਤਿਆਨਾਸ ਕੀਤਾ ਹੈ। ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਦੌਰ 'ਚ ਨਵੀਂ ਪਾਣੀ ਦੀ ਟੈਂਕੀ ਉਸਾਰੀ, ਪਾਣੀ ਦੀ ਪਾਈਪਾਂ ਤੇ ਸੀਵਰੇਜ ਆਦਿ ਦਾ ਕੰਮ ਕਰਵਾਇਆ ਸੀ ਜਿਨ੍ਹਾਂ ਦਾ ਅੱਜ ਬੁਰਾ ਹਾਲ ਹੋਇਆ ਪਿਆ ਹੈ ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਜਿਹੜੇ ਠੇਕੇਦਾਰਾਂ ਤੋਂ ਕੰਮ ਕਰਵਾਇਆ ਹੈ ਉਨ੍ਹਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਬਲਕਿ ਖਾਨਾਪੂਰਤੀ ਕੀਤੀ ਹੈ। ਬਰਿੰਦਰ ਢਿੱਲੋਂ ਨੇ ਕਿਹਾ ਅਸੀਂ ਇਨ੍ਹਾਂ ਸਾਰੇ ਕੰਮਾਂ ਦੀ ਜਾਂਚ ਕਰਾਵਾਂਗੇ ਜਿਨ੍ਹਾਂ ਨੇ ਵੀ ਉਸ ਵੇਲੇ ਗ਼ਲਤ ਕੰਮ ਕੀਤੇ ਹਨ।