ਜਲੰਧਰ: ਤੇਰਾ ਤੇਰਾ ਹੱਟੀ ਵੱਲੋਂ 13 ਰੁਪਏ ਵਿੱਚ ਵੰਡੇ ਗਏ ਗਰਮ ਕੱਪੜੇ - jalandhar Market
ਜਲੰਧਰ ਵਿਖੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 13-13 ਹੱਟੀ ਵਲੋਂ ਗਰਮ ਕਪੜੇ ਸਿਰਫ਼ 13 ਰੁਪਏ ‘ਚ ਵੰਡੇ ਗਏ। ਜਲੰਧਰ ਦੇ 120 ਫੁੱਟ ਰੋਡ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਲੋੜਵੰਦ ਲੋਕਾਂ ਲਈ ਚੱਲ ਰਹੀ ਤੇਰਾ ਤੇਰਾ ਹੱਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਵ ਦੇ ਸਬੰਧ ‘ਚ ਨਿਕਲ ਰਹੇ ਨਗਰ ਕੀਰਤਨ ਦੇ ਰਸਤੇ ਵਿੱਚ ਨਾਜ਼ ਸਿਨੇਮਾ ਸਾਹਮਣੇ ਰਿੰਕੂ ਰੇਡੀਅਮ ਲਾਈਨ ਬਾਹਰ ਗਰਮ ਕੱਪੜਿਆਂ ਦਾ ਸਟਾਲ ਲਗਾਇਆ ਗਿਆ। ਤੇਰਾ ਤੇਰਾ ਹੱਟੀ ਦੇ ਸੇਵਾਦਾਰ ਮਨਵਿੰਦਰ ਸਿੰਘ ਨੇ ਦੱਸਿਆ ਕੀ ਠੰਡ ਨੂੰ ਦੇਖਦੇ ਹੋਏ ਨਵੀਆਂ ਗਰਮ ਜੁਰਾਬਾਂ ਤੇ ਗਰਮ ਦਸਤਾਨੇ ਸਿਰਫ਼ ਤੇਰਾ ਰੁਪਏ ਵਿੱਚ ਵੰਡੇ ਗਏ। ਲੋੜਵੰਦ ਲੋਕਾਂ ਲਈ ਇੱਕ ਸਾਲ ਪਹਿਲਾਂ ਜਲੰਧਰ ਦੇ ਵਿੱਚ ਤੇਰਾ ਤੇਰਾ ਹੱਟੀ ਖੋਲੀ ਗਈ ਸੀ । ਜੋ ਅੱਜ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ।