ਮਹਿਲਾ ਵਿਕਾਸ ਸੰਸਥਾ ਮਨਾਇਆ ਤੀਆਂ ਦਾ ਤਿਉਹਾਰ - ਤਿਉਹਾਰ
ਰੂਪਨਗਰ:ਕੀਰਤਪੁਰ ਸਾਹਿਬ ਵਿਖੇ ਮਹਿਲਾ ਵਿਕਾਸ ਸੰਸਥਾ ਵੱਲੋਂ ਤੀਆਂ ਦਾ ਤਿਉਹਾਰ (Festival)ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।ਨਵ ਵਿਆਹੀਆਂ ਕੁੜੀਆਂ ਨੇ ਖੀਰ ਪੂੜੇ ਦਾ ਲੰਗਰ ਤਿਆਰ ਕੀਤਾ।ਇਸ ਤੋਂ ਬਾਅਦ ਗਿੱਧਾ ਪਾ ਕੇ ਖੂਬ ਮਸਤੀ ਕੀਤੀ।ਇਸ ਮੌਕੇ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਹਰ ਸਾਲ (Years)ਵੱਖ ਵੱਖ ਥਾਵਾਂ ਉਤੇ ਤੀਆ ਦਾ ਤਿਉਹਾਰ ਮਨਾਉਂਦੇ ਹਾਂ।ਉਨ੍ਹਾਂ ਕਿਹਾ ਸਾਡੀ ਸੰਸਥਾ ਵੱਲੋਂ ਤਿਉਹਾਰ ਮਨਾਇਆ ਜਾਂਦਾ ਹੈ।ਇਸ ਮੌਕੇ ਦਵਿੰਦਰ ਕੌਰ ਨੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ।