ਬੱਸਾਂ ’ਚ ਮੁਫ਼ਤ ਸਫ਼ਰ ਕਰ ਰਹੀਆਂ ਮਹਿਲਾਵਾਂ ਨੇ ਕੀਤਾ ਕੈਪਟਨ ਦਾ ਧੰਨਵਾਦ - ਸਰਕਾਰੀ ਬੱਸਾਂ ਚ ਮਹਿਲਾਵਾਂ ਮੁਫ਼ਤ ਸਫ਼ਰ ਕਰ ਰਹੀਆਂ
ਪੰਜਾਬ ਭਰ 1 ਅਪ੍ਰੈਲ ਤੋਂ ਸਰਕਾਰੀ ਬੱਸਾਂ ਚ ਮਹਿਲਾਵਾਂ ਮੁਫ਼ਤ ਸਫ਼ਰ ਕਰ ਰਹੀਆਂ ਹਨ। ਮਹਿਲਾਵਾਂ ਨੇ ਇਸ ਸਹੂਲਤ ’ਤੇ ਖੁਸ਼ੀ ਜਾਹਿਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਉਨ੍ਹਾਂ ਨਾਲ ਕੀਤਾ ਸੀ ਉਹ ਪੂਰਾ ਵੀ ਕੀਤਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੀ ਵਾਰ ਵੀ ਇਹੀ ਸਰਕਾਰ ਆਉਣੀ ਚਾਹੁੰਦੀ ਹੈ। ਦੱਸ ਦਈਏ ਕਿ ਪਟਿਆਲਾ ’ਚ ਬੱਸ ਸਟੈਂਡ ’ਚ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਇਸ ਲੜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਵੀ ਖ਼ਾਸ ਧਿਆਨ ਚ ਰੱਖਿਆ ਜਾਵੇਗਾ।