ਪੰਜਾਬ

punjab

ETV Bharat / videos

ਮਹਿਲਾ ਚੋਰ ਗਿਰੋਹ ਨੇ ਬੁਟੀਕ ਨੂੰ ਬਣਾਇਆ ਨਿਸ਼ਾਨਾ, 2.50 ਲੁੱਖ ਰੁਪਏ ਦੇ ਕਪੜੇ ਕੀਤੇ ਚੋਰੀ

By

Published : Feb 27, 2021, 1:38 PM IST

ਫ਼ਿਰੋਜ਼ਪੁਰ: ਮਹਿਲਾ ਚੋਰ ਗਿਰੋਹ ਨੇ ਸ਼ਹਿਰ ਦੇ ਇੱਕ ਬੁਟੀਕ ਨੂੰ ਨਿਸ਼ਾਨਾ ਬਣਾ ਇਥੇ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ। ਬੁਟੀਕ ਦੀ ਮਾਲਕ ਸਤਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਪੰਜ ਦਿਨ ਪਹਿਲਾਂ ਹੀ ਪੰਜਾਬੀ ਨਾਂਅ ਤੋਂ ਆਪਣਾ ਬੁਟੀਕ ਖੋਲ੍ਹਿਆ ਸੀ। ਜਦ ਸਵੇਰੇ ਉਹ ਬੁਟੀਕ ਖੋਲ੍ਹਣ ਪੁੱਜੇ ਤਾਂ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ ਤੇ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ। ਸਾਹਮਣੇ ਦੀ ਦੁਕਾਨ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਵੇਖਣ 'ਤੇ ਸਵੇਰੇ 6 ਕੁ ਵਜੇ ਕੁੱਝ ਮਹਿਲਾਵਾਂ ਤੇ ਬੱਚੇ ਸਮਾਨ ਭਰ ਕੇ ਲਿਜਾਂਦੇ ਹੋਏ ਵਿਖਾਈ ਦਿੱਤੇ। ਪੀੜਤਾ ਵੱਲੋਂ ਪੁਲਿਸ 'ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਾਏ। ਪੀੜਤਾ ਨੇ ਕਿਹਾ ਕਿ ਮਹਿਲਾ ਚੋਰ ਗਿਰੋਹ ਉਨ੍ਹਾਂ ਦੇ ਬੁਟੀਕ ਤੋਂ ਤਕਰੀਬਨ 2.50 ਲੱਖ ਰੁਪਏ ਦੇ ਕੱਪੜੇ ਚੋਰੀ ਕਰਕੇ ਫਰਾਰ ਹੋ ਗਿਆ ਹੈ।

ABOUT THE AUTHOR

...view details