ਕੱਪੜਾ ਦੇਖਣ ਆਈਆਂ ਔਰਤਾਂ ਨੇ 30 ਹਜ਼ਾਰ ਦਾ ਕੱਪੜਾ ਕੀਤਾ ਚੋਰੀ - 30 ਹਜ਼ਾਰ ਦਾ ਕੱਪੜਾ ਕੀਤਾ ਚੋਰੀ
ਜਲੰਧਰ: ਪੀਰ ਬੋਦਲਾ ਬਾਜ਼ਾਰ ਵਿੱਚ ਸਥਿਤ ਇੱਕ ਕੱਪੜੇ ਦੀ ਦੁਕਾਨ ਤੋਂ ਚਾਰ ਮਹਿਲਾਵਾਂ ਤੀਹ ਹਜ਼ਾਰ ਦੇ ਕਰੀਬ ਦਾ ਕੱਪੜਾ ਚੋਰੀ ਕਰ ਕੇ ਫ਼ਰਾਰ ਹੋ ਗਈਆਂ। ਦੁਕਾਨਦਾਰ ਨੂੰ ਇਸ ਗੱਲ ਦਾ ਉਦੋਂ ਪਤਾ ਚੱਲਿਆ ਜਦੋਂ ਉਨ੍ਹਾਂ ਦੀ ਦੁਕਾਨ ਉੱਤੇ ਵੇਚਣ ਦੇ ਲਈ ਨਵਾਂ ਕੱਪੜਾ ਨਹੀਂ ਮਿਲਿਆ ਅਤੇ ਸੀਸੀਟੀਵੀ ਫੁਟੇਜ ਦੇਖਣ ਉੱਤੇ ਇਹ ਸਾਰਾ ਮਾਮਲਾ ਸਾਹਮਣੇ ਆ ਗਿਆ। ਦੁਕਾਨਦਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਉਨ੍ਹਾਂ ਨੇ ਕੱਪੜਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਉਹ ਵੀ ਅਜਿਹੀਆਂ ਔਰਤਾਂ ਤੋਂ ਸਾਵਧਾਨ ਰਹਿਣ ਅਤੇ ਆਪਣੀ-ਆਪਣੀ ਦੁਕਾਨਾਂ ਦੇ ਵਿੱਚ ਸੀਸੀਟੀਵੀ ਜ਼ਰੂਰ ਲਗਵਾਉਣ।