ਪਟਿਆਲਾ: ਨਹੀਂ ਮਿਲ ਰਿਹਾ ਗ਼ਰੀਬਾਂ ਨੂੰ ਰਾਸ਼ਨ, ਮਹਿਲਾਵਾਂ ਨੇ ਵਰਤ ਰੱਖ ਕੀਤਾ ਪ੍ਰਦਰਸ਼ਨ - ਪਟਿਆਲਾ ਪ੍ਰਦਰਸ਼ਨ
ਪਟਿਆਲਾ: ਭਾਜਪਾ ਵਰਕਰਾਂ ਵੱਲੋਂ ਗ਼ਰੀਬ ਲੋਕਾਂ ਨੂੰ ਰਾਸ਼ਨ ਨਾ ਮਿਲਣ ਦੇ ਰੋਸ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੀਆਂ ਮਹਿਲਾ ਵਰਕਰਾਂ ਨੇ ਵਰਤ ਰੱਖ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਸੇ ਗ਼ਰੀਬ ਨੂੰ ਰਾਸ਼ਨ ਨਹੀਂ ਮਿਲਿਆ ਅਤੇ ਜੇਕਰ ਥੋੜ੍ਹੇ ਬਹੁਤ ਲੋਕਾਂ ਨੂੰ ਮਿਲਿਆ ਵੀ ਹੈ ਤਾਂ ਸਰਕਾਰ ਦੇ ਚਹੇਤਿਆਂ ਨੂੰ ਹੀ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਵੀ ਜੋ ਰਾਸ਼ਨ ਲਈ 1 ਕਰੋੜ 42 ਲੱਖ ਰੁਪਏ ਦਿੱਤੇ ਗਏ ਹਨ ਉਹ ਵੀ ਸਹੀ ਤਰੀਕੇ ਨਾਲ ਨਹੀਂ ਵਰਤੇ ਜਾ ਰਹੇ।