ਮਲੋਟ ਵਿੱਚ ਮਹਿਲਾ ਤਸਕਰ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ - sri muktsar sahib news in punjabi
ਸ੍ਰੀ ਮੁਕਤਸਰ ਸਾਹਿਬ ਵਿੱਚ ਐੱਸਟੀਐੱਫ ਟੀਮ ਨੇ ਮਲੋਟ ਵਿਖੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਮਹਿਲਾ ਤਸਕਰ ਕੋਲੋਂ ਤਲਾਸ਼ੀ ਦੌਰਾਨ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਪੁੱਛ-ਗਿੱਛ ਲਈ ਰਿਮਾਂਡ ਹਾਸਲ ਕੀਤਾ ਹੈ। ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਪਿੰਡ ਸੇਖੂ ਤੋਂ ਮੋੜ ਵੱਲ ਆ ਰਹੀ ਸੀ ਤਾਂ ਰਸਤੇ ਵਿੱਚ ਭਾਰਤ ਗੈਸ ਏਜੰਸੀ ਦੇ ਕੋਲ ਉਨ੍ਹਾਂ ਨੇ ਇਹ ਸ਼ੱਕੀ ਔਰਤ ਵਿਖਾਈ ਦਿੱਤੀ। ਤਲਾਸ਼ੀ ਦੌਰਾਨ ਮਹਿਲਾ ਤੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਮਹਿਲਾ ਮਲੋਟ ਦੇ ਆਦਰਸ਼ ਨਗਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਤਾਂ ਖ਼ੁਦ ਨਸ਼ਾ ਕਰਦੀ ਸੀ, ਫ਼ੇਰ ਦਿੱਲੀ ਤੋਂ ਨਸ਼ਾ ਲਿਆ ਕੇ ਇੱਥੇ ਵੇਚਦੀ ਸੀ।