ਤੀਜ ਦੇ ਤਿਉਹਾਰ ਮੌਕੇ ਕੁੜੀਆਂ ਤੇ ਔਰਤਾਂ ਨੇ ਪਾਈ ਗਿੱਧੇ ਦੀ ਧਮਾਲ - punjabi culture
ਬਠਿੰਡਾ ਵਿੱਚ ਕਈ ਥਾਵਾਂ 'ਤੇ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ਼ਹਿਰ ਦੇ ਨਿੱਜੀ ਹੋਟਲ ਵਿੱਚ ਔਰਤਾਂ ਦੀ ਇੱਕ ਸੰਸਥਾ ਨੇ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਦੌਰਾਨ ਔਰਤਾਂ ਨੇ ਵਿਸ਼ੇਸ਼ ਪੋਸ਼ਾਕ ਪਾ ਕੇ ਪੰਜਾਬੀ ਲੋਕ ਗੀਤ ਗਾਏ ਅਤੇ ਗਿੱਧਾ ਵੀ ਪੇਸ਼ ਕੀਤਾ। ਮਹਿਲਾਵਾਂ ਨੇ ਇੱਕ ਦੂਜੇ ਨੂੰ ਤੀਜ ਦੀ ਵਧਾਈ ਦਿੱਤੀ ਅਤੇ ਜੰਮ ਕੇ ਮਸਤੀ ਵੀ ਕੀਤੀ। ਤਿਉਹਾਰ ਵਿੱਚ ਹਿੱਸਾ ਲੈ ਰਹੀ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਹਰ ਸਾਲ ਤੀਜ ਦਾ ਤਿਉਹਾਰ ਮਨਾਉਂਦੇ ਹਨ ਤੇ ਹਰ ਸਾਲ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਲਈ ਸਭ ਮਹਿਲਾਵਾਂ ਨੂੰ ਖ਼ਾਸ ਕਰਕੇ ਨੌਜਵਾਨ ਕੁੜੀਆਂ ਨੂੰ ਤੀਜ ਦੇ ਸਮਾਗਮ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।