ਔਰਤ ਦੇ ਗਲੇ 'ਚੋਂ ਚੇਨ ਚੋਰੀ ਕਰਦੀਆਂ ਔਰਤਾਂ ਕਾਬੂ, ਪੁਲਿਸ ਹਵਾਲੇ ਕੀਤਾ - jalandhar police
ਜਲੰਧਰ: ਪਠਾਨਕੋਟ ਚੌਕ ਬਾਈਪਾਸ 'ਤੇ ਉਦੋਂ ਹੰਗਾਮਾ ਹੋ ਗਿਆ, ਜਦੋਂ ਨੂਰਪੁਰ ਤੋਂ ਸ਼ਹਿਰ ਇੱਕ ਆਟੋ ਵਿੱਚ ਆਪਣੀ ਨੂੰਹ ਨਾਲ ਸਵਾਰ ਔਰਤ ਸੋਨੀਆ ਦੀ ਚੇਨ ਚਾਰ ਔਰਤਾਂ ਨੇ ਉਤਾਰ ਲਈ। ਔਰਤ ਨੂੰ ਚੇਨ ਚੋਰੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਰੌਲਾ ਪਾ ਦਿੱਤਾ ਅਤੇ ਆਟੋ ਰੁਕਵਾ ਕੇ ਲੋਕਾਂ ਨੂੰ ਇਕੱਠੇ ਕਰਕੇ ਕਥਿਤ ਦੋਸ਼ੀ ਔਰਤਾਂ ਨੂੰ ਫੜ ਲਿਆ। ਸੂਚਨਾ 'ਤੇ ਪੁਲਿਸ ਵੀ ਮੌਕੇ 'ਤੇ ਪੁੱਜੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਔਰਤਾਂ ਨੂੰ ਫੜ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।