ਔਰਤ ਨੇ ਸਾਬਕਾ ਮੈਂਬਰ ’ਤੇ ਲਗਾਏ ਭੱਦੀ ਸ਼ਬਦਾਵਲੀ ਤੇ ਕੁੱਟਮਾਰ ਕਰਨ ਦੇ ਇਲਜ਼ਾਮ
ਪਿੰਡ ਦੋਦਾ ਵਾਲੀ ਦੀ ਇੱਕ ਔਰਤ ਜੋ ਕਿ ਮੌਜੂਦਾ ਮੈਂਬਰ ਹੈ ਵੱਲੋਂ ਸਾਬਕਾ ਮੈਂਬਰ ’ਤੇ ਕੁੱਟਮਾਰ ਕਰਨ ਅਤੇ ਭੱਦੀ ਸ਼ਬਦਾਵਲੀ ਬੋਲਣ ਦੇ ਇਲਜ਼ਾਮ ਲਗਾਏ ਹਨ। ਮਾਮਲੇ ’ਤੇ ਔਰਤ ਦਾ ਕਹਿਣਾ ਹੈ ਕਿ ਸਾਨੂੰ ਸਾਬਕਾ ਮੈਂਬਰ ਮੱਖਣ ਸਿੰਘ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਅਤੇ ਗਾਲੀ ਗਲੋਚ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਮਨਰੇਗਾ ਵਿੱਚ ਕੰਮ ਕਰਨ ਵਾਲੀ ਔਰਤ ਦਾ ਕਹਿਣਾ ਸੀ ਅਸੀਂ ਮਨਰੇਗਾ ਵਿੱਚ ਕੰਮ ਕਰਦੇ ਹਾਂ ਉਹ ਮਨਰੇਗਾ ਚ ਜੋ ਵੀ ਕੰਮ ਕਰਨ ਆਉਂਦਾ ਹੈ ਉਨ੍ਹਾਂ ਦੀ ਹਾਜ਼ਰੀ ਲਗਾਉਂਦੀ ਹੈ ਪਰ ਮੱਖਣ ਸਿੰਘ ਕੰਮ ’ਤੇ ਆਏ ਬਿਨਾਂ ਹੀ ਹਾਜਰੀ ਲਗਵਾਉਣ ਲਈ ਕਹਿੰਦਾ ਹੈ। ਦੂਜੇ ਪਾਸੇ ਮੱਖਣ ਸਿੰਘ ਨੇ ਕਿਹਾ ਕਿ ਇਹ ਸਭ ਝੂਠ ਹੈ, ਉਸਨੇ ਕੁਝ ਵੀ ਨਹੀਂ ਕੀਤਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਦਰਖਾਸਤ ਦੇ ਦਿੱਤੀ ਗਈ ਹੈ।