ਅਜਿਹੀ ਚੋਰ ਔਰਤ ਤੁਸੀਂ ਕਦੇ ਨੀਂ ਵੇਖੀ ਹੋਣੀ, ਵੀਡੀਓ ਵਾਇਰਲ - woman stole flowerpot
ਮੋਗਾ: ਆਦਮੀਆਂ ਨੂੰ ਤਾਂ ਅਕਸਰ ਹੀ ਚੋਰੀ ਕਰਦੇ ਵੇਖਿਆ ਜਾ ਸਕਦਾ ਹੈ, ਪਰ ਮੋਗਾ ਦਾ ਇਹ ਜੋ ਮਾਮਲਾ ਸਾਹਮਣੇ ਆਇਆ ਹੈ, ਉਹ ਔਰਤ ਵੱਲੋਂ ਚੋਰੀ ਕੀਤੇ ਜਾਣ ਦਾ ਹੈ। ਮੋਗਾ ਵਿਖੇ ਇੱਕ ਸੈਲੂਨ ਮਾਲਕ ਨੇ ਦੋਸ਼ ਲਾਏ ਹਨ ਕਿ ਇੱਕ ਔਰਤ ਨੇ ਉਸ ਦੀ ਦੁਕਾਨ ਦੇ ਬਾਹਰ ਪਏ ਗਮਲੇ ਨੂੰ ਹੀ ਚੋਰੀ ਕਰ ਲਿਆ। ਮਾਲਕ ਨੇ ਇਸ ਦੀਆਂ ਸੀਸੀਟੀਵੀ ਫੁਟੇਜ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਔਰਤ ਆਪਣੇ ਲੜਕੇ ਨਾਲ ਆਉਂਦੀ ਹੈ ਅਤੇ ਸਕੂਟਰੀ ਉੱਤੇ ਗਮਲੇ ਨੂੰ ਚੁੱਕ ਕੇ ਫ਼ਰਾਰ ਹੋ ਜਾਂਦੀ ਹੈ।