ਮਲੇਰਕੋਟਲਾ ਵਿੱਚ ਸੀਏਏ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੀਆਂ ਔਰਤਾਂ - ਸ਼ਹਿਰ ਮਾਲੇਰਕੋਟਲਾ
ਪੰਜਾਬ ਦਾ ਬਹੁ ਗਿਣਤੀ ਮੁਸਲਿਮ ਆਬਾਦੀ ਵਾਲਾ ਸ਼ਹਿਰ ਮਲੇਰਕੋਟਲਾ ਪਹਿਲੇ ਦਿਨ ਤੋਂ ਹੀ ਨਵੇਂ ਬਣੇ ਕਾਨੂੰਨ ਐੱਨਆਰਸੀ ਅਤੇ ਸੀਏਏ ਦਾ ਵਿਰੋਧ ਕਰ ਰਿਹਾ ਹੈ। ਮਲੇਰਕੋਟਲਾ ਵਿੱਚ ਇੱਕ ਵਾਰ ਪਹਿਲਾਂ ਵੀ ਵੱਡੀ ਮੁਸਲਿਮ ਤੇ ਗ਼ੈਰ ਮੁਸਲਿਮ ਔਰਤਾਂ ਵੱਲੋਂ ਸੜਕਾਂ 'ਤੇ ਉੱਤਰ ਕੇ ਇਸ ਕਾਨੂੰਨ ਦਾ ਵਿਰੋਧ ਕੀਤਾ ਗਿਆ ਸੀ। ਸ਼ਨੀਵਾਰ ਨੂੰ ਮੁੜ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ। ਵੱਖ-ਵੱਖ ਭਾਈਚਾਰੇ ਨਾਲ ਸਬੰਧਿਤ ਇਨ੍ਹਾਂ ਮਹਿਲਾਵਾਂ ਨੇ ਸੜਕਾਂ 'ਤੇ ਉਤਰ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਜਦੋਂ ਤੱਕ ਉਹ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਂਦੇ, ਉਦੋਂ ਤੱਕ ਉਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ। ਇਸ ਮੌਕੇ ਕਈ ਵਿਦਿਆਰਥੀ ਆਗੂ ਚੰਡੀਗੜ੍ਹ ਅਤੇ ਦਿੱਲੀ ਜੇਐਨਯੂ ਤੋਂ ਵੀ ਇੱਥੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਸੰਬੋਧਿਤ ਕੀਤਾ।