ਅੰਦੋਲਨ ਤੋਂ ਵਾਪਸੀ ਸਮੇਂ ਮਹਿਲਾ ਕਿਸਾਨ ਦੀ ਮੌਤ, ਜਥੇਬੰਦੀਆਂ ਨੇ ਦਿੱਤੀ ਸ਼ਰਧਾਂਜਲੀ - Woman farmer dies
ਮਾਨਸਾ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮਹਿਲਾ ਦਿਵਸ ਮੌਕੇ ਔਰਤਾਂ ਨੇ ਦਿੱਲੀ ਵਿੱਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਅੰਦੋਲਨ ਵਿੱਚ ਪਿੰਡ ਭੈਣੀਬਾਘਾ ਤੋਂ ਮਹਿਲਾ ਕਿਸਾਨ ਸੁਖਪਾਲ ਕੌਰ ਵੀ ਸ਼ਾਮਲ ਹੋਈ ਜਿਸ ਦੀ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਫਤਿਹਾਬਾਦ ਦੇ ਨਜ਼ਦੀਕ ਅਚਾਨਕ ਮੌਤ ਹੋ ਗਈ। ਉਸ ਨੂੰ ਸ਼ੁੱਕਰਵਾਰ ਨੂੰ ਪਿੰਡ ਭੈਣੀਬਾਘਾ ਵਿਖੇ ਕਿਸਾਨ ਜਥੇਬੰਦੀਆਂ ਨੇ ਸ਼ਰਧਾਂਜਲੀ ਦਿੱਤੀ।