ਪੰਜਾਬ

punjab

ETV Bharat / videos

ਅਣਗਹਿਲੀ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਤਸਵੀਰਾਂ ਸੀਸੀਟੀਵੀ ਚ ਕੈਦ - negligent road accident in Ludhiana

By

Published : Dec 4, 2021, 10:13 AM IST

ਲੁਧਿਆਣਾ: ਚੰਡੀਗੜ੍ਹ ਰੋਡ ’ਤੇ ਅਣਗਹਿਲੀ ਕਾਰਨ ਭਿਆਨਕ ਸੜਕ ਹਾਦਸਾ (Terrible road accident due to negligence) ਵਾਪਰਿਆ ਹੈ। ਇਸ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀਆਂ ਦਰਦਨਾਕ ਤਸਵੀਰਾਂ ਸੀਸੀਟੀਵੀ ਚ ਕੈਦ (Terrible images captured in CCTV) ਹੋ ਗਈਆਂ ਹਨ। ਸ਼ਹਿਰ ਦੇ ਟਿੱਬਾ ਰੋਡ ਦੀ ਰਹਿਣ ਵਾਲੀ ਮਹਿਲਾ ਪੂਜਾ ਦੀ ਹਾਦਸੇ ਦੌਰਾਨ ਮੌਤ ਹੋਈ ਹੈ। ਪੂਜਾ ਆਪਣੇ ਪਤੀ ਨਾਲ ਚੰਡੀਗੜ੍ਹ ਰੋਡ ਤੇ ਜਾ ਰਹੀ ਸੀ ਤਾਂ ਅਚਾਨਕ ਕਾਰ ਚਾਲਕ ਨੇ ਟਾਕੀ ਖੋਲ੍ਹ ਦਿੱਤੀ ਜਿਸ ਦੀ ਲਪੇਟ ’ਚ ਆਉਣ ਕਰਕੇ ਦੋਵੇਂ ਪਤੀ ਪਤਨੀ ਡਿੱਗ ਗਏ ਅਤੇ ਪੂਜਾ ਦੀ ਸਾਹਮਣੇ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਕਾਰਨ ਉਸ ਦੀ ਹਸਪਤਾਲ ਲਿਜਾਂਦੇ ਮੌਤ ਹੋ ਗਈ। ਇਸ ਪੂਰੇ ਹਾਦਸੇ ਦੀਆਂ ਸੀ ਸੀ ਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੁਲਿਸ ਨੇ ਕਾਰ ਸਵਾਰਾਂ ਨੂੰ ਗ੍ਰਿਫਤਾਰ ਕਰ ਲਿਆ। ਹਾਦਸਾਗ੍ਰਸਤ ਮਹਿਲਾ ਅਤੇ ਕਾਰ ਸਵਾਰ ਗਲਤ ਸਾਈਡ ਤੋਂ ਆ ਰਹੇ ਸਨ।

ABOUT THE AUTHOR

...view details