ਟਰੇਨ ਹੇਠਾਂ ਆਉਣ ਦੇ ਨਾਲ ਮਹਿਲਾ ਦੀ ਮੌਤ - ਫਿਲੌਰ
ਜਲੰਧਰ: ਫਿਲੌਰ 'ਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਕਿ ਬੰਦ ਫਾਟਕ ਨੂੰ ਮਹਿਲਾ (WOMAN) ਪਾਰ ਕਰਨ ਲੱਗੀ ਤਾਂ ਉਹ ਅਚਾਨਕ ਰੇਲ (Train) ਦੀ ਚਪੇਟ ਵਿੱਚ ਆ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਹੀ ਮਹਿਲਾ ਦੀ ਮੌਤ (DEATH) ਹੋ ਗਈ। ਮ੍ਰਿਤਕ ਦੀ ਪਛਾਣ ਸਰਵਨ ਲਤਾ ਦੇ ਰੂਪ ਵਿੱਚ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ (WOMAN) ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਆਪਣੇ ਭਰਾ ਦੇ ਘਰ ਅਫ਼ਸੋਸ ਕਰਨ ਆਪਣੇ ਬੇਟੇ ਦੇ ਨਾਲ ਮੋਟਰਸਾਈਕਲ ‘ਤੇ ਆ ਰਹੀ ਸੀ, ਪਰ ਜਦੋਂ ਉਹ ਫਿਲੌਰ ਪਹੁੰਚੀ ਤਾਂ ਫਾਟਕ ਬੰਦ ਸੀ ਅਤੇ ਬੰਦ ਫਾਟਕ ਨੂੰ ਮਹਿਲਾ ਨੇ ਮੋਟਰਸਾਈਕਲ ਤੋਂ ਉਤਰ ਕੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਹੀ ਰੇਲ (Train) ਹੇਠਾਂ ਆਉਣ ਦੇ ਨਾਲ ਉਸ ਦੀ ਮੌਤ (DEATH) ਹੋ ਗਈ।