ਜਲੰਧਰ ਦੇ ਟਰਾਂਸਪਰੋਟ ਨਗਰ 'ਚ ਹਾਦਸੇ ਦੌਰਾਨ ਔਰਤ ਦੀ ਮੌਤ - Transport Nagar
ਜਲੰਧਰ: ਇੱਥੋਂ ਦੇ ਪਠਾਨਕੋਟ ਚੌਂਕ ਦੇ ਕੋਲ ਪੈਂਦੇ ਟ੍ਰਾਂਸਪੋਰਟ ਨਗਰ ਦੇ ਪੁੱਲ ਥੱਲੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਟਰੱਕ ਅਤੇ ਐਕਟਿਵਾ ਵਿਚਕਾਰ ਹੋਇਆ ਹੈ। ਇਸ ਹਾਦਸੇ ਵਿੱਚ ਐਕਟਿਵ ਉੱਤੇ ਸਵਾਰ ਮਹਿਲਾ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਮ੍ਰਿਤਕਾ ਦਾ ਨਾਂਅ ਪਰਮਜੀਤ ਕੌਰ ਹੈ ਤੇ ਉਸ ਦੀ ਉਮਰ 60 ਸਾਲ ਦੇ ਕਰੀਬ ਹੈ। ਇਹ ਮ੍ਰਿਤਕ ਮਹਿਲਾ ਨੂਰਪੁਰ ਦੀ ਰਹਿਣ ਵਾਲੀ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਹਾਦਸਾ ਵਾਪਰਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਉੱਤੇ ਫਰਾਰ ਹੋ ਗਿਆ ਤੇ ਉੁਨ੍ਹਾਂ ਨੇ ਟਰੱਕ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।