ਦਬੰਗ ਮਹਿਲਾ ਨੇ ਸ਼ਖ਼ਸ ਦਾ ਸ਼ਰੇਆਮ ਚਾੜ੍ਹਿਆ ਕੁੱਟਾਪਾ, ਵੇਖੋ ਵੀਡੀਓ - ਪੁਲਿਸ
ਹਰਿਆਣਾ:ਲਖਨਊ ਤੋਂ ਬਾਅਦ ਹਰਿਆਣਾ ਦੀ ਮਹਿਲਾ ਦੀ ਇੱਕ ਕਾਰ ਚਾਲਕ ਨੂੰ ਸ਼ਰੇਆਮ ਕੁੱਟਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਇੱਕ ਮਾਮੂਲੀ ਤਕਰਾਰ ਨੂੰ ਲੈ ਕੇ ਮਹਿਲਾ ਵੱਲੋਂ ਕਾਰ ਚਾਲਕ ਨੂੰ ਰੋਕ ਕੇ ਉਸਦੀ ਸ਼ਰੇਆਮ ਕੁੱਟਮਾਰ ਕੀਤੀ ਗਈ। ਤੈਸ਼ ਵਿੱਚ ਆਈ ਮਹਿਲਾ ਨੇ ਸ਼ਖ਼ਸ ਦੀ ਕ੍ਰਿਕਟ ਬੈਟ ਦੇ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਕਰੀਬ ਅੱਧੇ ਘੰਟੇ ਤੱਕ ਸੜਕ ਤੇ ਜਾਮ ਵੀ ਲੱਗਿਆ ਦਿਖਾਈ ਦਿੱਤਾ। ਇਹ ਘਟਨਾ ਪਾਣੀਨਤ ਦੇ ਪਿੰਡ ਸ਼ੇਰਾ ਦੀ ਦੱਸੀ ਜਾ ਰਹੀ ਹੈ। ਉਧਰ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।