ਪੰਜਾਬ: ਕਈ ਜ਼ਿਲ੍ਹਿਆਂ ਸਣੇ ਰੋਪੜ ਵਿੱਚ ਧੁੰਦ ਨੇ ਦਿੱਤੀ ਦਸਤਕ - ਜ਼ਿਲ੍ਹਿਆਂ ਵਿੱਚ ਧੁੰਦ
ਸਾਲ 2019 ਦੀ ਪਹਿਲੀ ਧੁੰਦ ਪੰਜਾਬ ਵਿੱਚ ਆ ਚੁੱਕੀ ਹੈ। ਅੱਜ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਸਣੇ ਰੂਪਨਗਰ ਜ਼ਿਲ੍ਹੇ ਵਿੱਚ ਦਸਤਕ ਦੇ ਚੁੱਕੀ ਹੈ। ਇਸ ਕਾਰਨ ਆਵਾਜਾਈ 'ਤੇ ਹਲਕੀ ਜਿਹੀ ਬ੍ਰੇਕ ਲੱਗਦੀ ਦਿਖਾਈ ਦਿਤੀ। ਰੂਪਨਗਰ ਅਤੇ ਉਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸ਼ਨਿੱਚਰਵਾਰ ਸਵੇਰੇ ਤੜਕੇ ਤੋਂ ਹੀ ਸੰਘਣੀ ਧੁੰਦ ਪੈ ਗਈ। ਇਸ ਧੁੰਦ ਦੀ ਮੋਟੀ ਚਾਦਰ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ। ਸੜਕਾਂ ਉੱਤੇ ਵਾਹਨਾਂ ਦੀ ਰਫ਼ਤਾਰ ਘੱਟ ਚੁੱਕੀ ਹੈ। ਅਜਿਹੇ ਵਿਚ ਵਾਹਨਾਂ ਉੱਤੇ ਪੀਲੀਆ ਲਾਈਟਾਂ ਲਗਾ ਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ। ਆਉਦੇ ਦਿਨਾਂ ਵਿਚ ਧੁੰਦ ਵਧਦੀ ਹੈ, ਜਾਂ ਘੱਟਦੀ ਹੈ ਇਹ ਤਾਂ ਮੌਸਮ ਮਹਿਕਮਾ ਦੱਸੇਗਾ।