ਜ਼ੀਰਾ 'ਚ ਚੋਣ ਲੜੇ ਬਿਨ੍ਹਾਂ ਬਣੇ ਜੇਤੂ ਪਾਰਸ਼ਦ - ਐਸਡੀਐਮ ਰਣਜੀਤ ਸਿੰਘ ਭੁੱਲਰ
ਫ਼ਿਰੋਜ਼ਪੁਰ: 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਜ਼ੀਰਾ ਦੀ ਕਿਸੀ ਵੀ ਪਾਰਟੀ ਜਿਵੇਂ ਅਕਾਲੀ ਦਲ, ਆਪ ਤੇ ਆਜ਼ਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀਆਂ ਦਾਖ਼ਲ ਨਾ ਕਰਵਾਉਣ ਦੇ ਕਾਰਨ ਨਤੀਜਾ ਇੱਕਤਰਫਾ ਹੀ ਰਿਹਾ ਇਸ ਦੀ ਜਾਣਕਾਰੀ ਐਸਡੀਐਮ ਰਣਜੀਤ ਸਿੰਘ ਭੁੱਲਰ ਨੇ ਦਿੱਤੀ ਉਸ ਉਪਰੰਤ ਉਨ੍ਹਾਂ ਦੱਸਿਆ ਕਿ ਕੁੱਲ 42 ਨਾਮਜ਼ਦਗੀਆਂ ਦਾਖ਼ਲ ਹੋਈਆਂ ਸੀ ਜਿਨ੍ਹਾਂ ਵਿਚੋਂ 12 ਰੱਦ, 13 ਵਾਪਸੀ ਤੇ 17 ਕੈਂਡੀਡੇਟ 17 ਵਾਰਡਾਂ ਦੇ ਹੀ ਰਹਿ ਗਏ ਸੀ ਜਿਨ੍ਹਾਂ ਨੂੰ ਅੱਜ ਜੇਤੂ ਕਰਾਰ ਦਿੱਤਾ ਗਿਆ ਹੈ। ਇਸ ਮੌਕੇ ਬਲਾਕ ਜ਼ੀਰਾ ਵਿੱਚ ਪਹੁੰਚੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਸਾਰੇ ਨਗਰ ਪਾਰਸ਼ਦਾਂ ਨੂੰ ਸਰੋਪੇ ਪਾ ਕੇ ਵਧਾਈ ਦਿੱਤੀ ਗਈ।