ਫ਼ਤਿਹਗੜ੍ਹ ਸਾਹਿਬ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ - ਸ਼ਰਾਬ ਦੇ ਠੇਕੇ
ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਹਫ਼ਤਾ ਪਹਿਲਾਂ ਹੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਉਸ ਵਿੱਚ ਰੱਖੀਆਂ ਗਈਆਂ ਸ਼ਰਤਾਂ ਅਤੇ ਸਮੇਂ ਨੂੰ ਲੈ ਕੇ ਠੇਕੇਦਾਰਾਂ ਨੇ ਵਿਰੋਧ ਜਤਾਉਂਦੇ ਹੋਏ ਠੇਕਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਸਮੇਂ 'ਚ ਤਬਦੀਲੀ ਕਰਦੇ ਹੋਏ ਠੇਕਿਆਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਦਾ ਨਿਰਧਾਰਿਤ ਕਰ ਦਿੱਤਾ ਹੈ ਅਤੇ ਸ਼ਰਤਾਂ 'ਚ ਵੀ ਤਬਦੀਲੀ ਕਰਨ ਤੋਂ ਬਾਅਦ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਸ਼ਰਾਬ ਕਾਰੋਬਾਰੀ ਅਮਿਤ ਠਾਕੁਰ ਨੇ ਦੱਸਿਆ ਕਿ ਪਹਿਲਾਂ ਕੁੱਝ ਗੱਲਾਂ ਨੂੰ ਲੈ ਕੇ ਸ਼ਰਾਬ ਕਾਰੋਬਾਰੀਆਂ ਨੇ ਵਿਰੋਧ ਜਤਾਇਆ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਨਿਯਮਾਂ 'ਚ ਤਬਦੀਲੀ ਕੀਤੀ ਗਈ ਹੈ।