ਹੁਸ਼ਿਆਰਪੁਰ: ਸਰਕਾਰ ਦੀਆਂ ਨੀਤੀਆਂ ਤੋਂ ਨਾਖ਼ੁਸ਼ ਠੇਕੇਦਾਰਾਂ ਨੇ ਨਹੀਂ ਖੋਲ੍ਹੇ ਠੇਕੇ - liquor shops
ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਠੇਕਿਆਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਸ਼ਰਾਬ ਨੇ ਠੇਕੇਦਾਰਾਂ ਵੱਲੋਂ ਠੇਕੇ ਨਹੀਂ ਖੋਲ੍ਹੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਿਛਲੇ 9 ਦਿਨਾਂ ਦਾ ਬਕਾਇਆ ਉਨ੍ਹਾਂ ਨੂੰ ਵਾਪਿਸ ਦਿੱਤਾ ਜਾਵੇ ਤਾਂ ਹੀ ਉਹ ਠੇਕੇ ਖੋਲ੍ਹਣਗੇ ਨਹੀਂ ਤਾਂ ਉਹ ਠੇਕੇ ਨਹੀਂ ਖੋਲ੍ਹਣਗੇ। ਇਸ ਮੌਕੇ ਠੇਕੇਦਾਰਾਂ ਦਾ ਕਹਿਣਾ ਸੀ ਕਿ ਇੱਕ ਤਾਂ ਉਨ੍ਹਾਂ ਨੂੰ ਹੋਮ ਡਿਲੀਵਰੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਦੀ ਸਾਰੀ ਲੇਬਰ ਦੂਜੇ ਪ੍ਰਾਂਤਾਂ ਦੀ ਸੀ ਜੋ ਹੁਣ ਕੰਮ 'ਤੇ ਨਹੀਂ ਆ ਰਹੀ।