ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਚੋਰੀ ਵਿਕ ਰਹੀ ਠੇਕਿਆਂ 'ਤੇ ਸ਼ਰਾਬ - ਜਲੰਧਰ
ਜਲੰਧਰ: ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਰੇਆਮ ਠੇਕੇ ਵਾਲੇ ਧੱਜੀਆਂ ਉਡਾ ਰਹੇ ਹਨ। ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਮ ਸਾਢੇ ਛੇ ਵਜੇ ਤੱਕ ਦੁਕਾਨਾਂ, ਮਾਲ ਰੈਸਟੋਰੈਂਟ ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਹੀ ਜਲੰਧਰ ਵਿੱਚ ਰਾਤ 9 ਵਜੇ ਤੱਕ ਸ਼ਰਾਬ ਦੀ ਦੁਕਾਨਾਂ 'ਤੇ ਆਮ ਦਿਨਾਂ ਵਾਂਗ ਸ਼ਰਾਬ ਮਿਲਦੀ ਦੇਖੀ ਜਾ ਸਕਦੀ ਹੈ। ਸ਼ਰਾਬ ਦੇ ਠੇਕਿਆਂ 'ਤੇ ਕੰਮ ਕਰਨ ਵਾਲੇ ਆਪਣਾ ਕੰਮ ਕਰ ਕੇ ਆਪਣੀ ਜੇਬ ਗਰਮ ਕਰਨ ਦੇ ਲਈ ਚੋਰੀ-ਚੋਰੀ ਲੋਕਾਂ ਨੂੰ ਵਾਧੂ ਰੇਟ 'ਤੇ ਸ਼ਰਾਬ ਵੇਚਦੇ ਸ਼ਰੇਆਮ ਦੇਖੇ ਜਾ ਰਹੇ ਹਨ। ਅਜਿਹੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤੀ ਸਾਫ਼ ਨਜ਼ਰ ਆ ਰਹੀ ਹੈ। ਇਸ ਬਾਬਤ ਜਦੋਂ ਏਸੀਪੀ ਵੈਸਟ ਬਰਜਿੰਦਰ ਸਿੰਘ ਨਾਲ ਮੀਡੀਆ ਨੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਰਟਾ ਰਟਾਇਆ ਜਵਾਬ ਦੇ ਦਿੱਤਾ ਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।