ਜੱਗੂ ਭਗਵਾਨਪੁਰ ਵਾਂਗ ਸੁਖਜਿੰਦਰ ਰੰਧਾਵਾ ਨੂੰ ਵੀ ਫੜ ਕੀਤਾ ਜਾਵੇਗਾ ਅੰਦਰ: ਬਿਕਰਮ ਮਜੀਠੀਆ - cabinet minister sukhjinder randhawa
ਸੰਵਿਧਾਨ ਦਿਹਾੜੇ ਮੌਕੇ ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਜਲਾਸ ਦੌਰਾਨ ਵੀ ਸਿਆਸੀ ਆਗੂ ਇੱਕ ਦੂਸਰੇ 'ਤੇ ਨਿਸ਼ਾਨੇ ਲਾਉਂਦੇ ਨਜ਼ਰ ਆਏ। ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਕ ਵਾਰ ਮੁੜ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਿਵੇਂ ਅਸੀਂ ਜੱਗੂ ਭਗਵਾਨਪੁਰ ਨੂੰ ਫੜ ਅੰਦਰ ਕੀਤਾ ਹੈ ਉਸੇ ਤਰ੍ਹਾਂ ਜੱਗੂ ਦੇ ਵੱਡੇ ਭਰਾ ਸੁਖਜਿੰਦਰ ਰੰਧਾਵਾ ਨੂੰ ਵੀ ਅੰਦਰ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਅਤੇ ਸੁਖਜਿੰਦਰ ਰੰਧਾਵਾ ਪਹਿਲਾਂ ਇੱਕ ਦੂਜੇ 'ਤੇ ਦੋਸ਼ ਲਾਉਂਦੇ ਵਿਵਾਦਾਂ 'ਚ ਘਿਰੇ ਸਨ ਜਿਸ ਦਾ ਮੋੜਵਾਂ ਜਵਾਬ ਬਿਕਰਮ ਮਜੀਠੀਆ ਨੇ ਸੁਖਜਿੰਦਰ ਰੰਧਾਵਾ ਦੀ ਤੁਲਨਾ ਜੱਗੂ ਭਗਵਾਨਪੁਰ ਨਾਲ ਕਰ ਕੇ ਦਿੱਤੀ।
TAGGED:
ਅਕਾਲੀ ਆਗੂ ਬਿਕਰਮ ਮਜੀਠੀਆ