ਕੈਬਿਨੇਟ ਬੈਠਕ 'ਚ ਕਰਨ ਅਵਤਾਰ ਸਿੰਘ ਦੇ ਆਉਣ 'ਤੇ ਕੀ ਮੰਤਰੀ ਰਹਿਣਗੇ ਮੌਜੂਦ? - ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਲੰਚ ਡਿਪਲੋਮੈਸੀ ਤੋਂ ਬਾਅਦ ਸੂਬੇ ਦੀ ਸਿਆਸਤ ਦੇ ਵਿੱਚ ਹੁਣ ਸਭ ਦੀਆਂ ਨਜ਼ਰਾਂ ਭਲਕੇ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ 'ਤੇ ਟਿਕੀਆਂ ਹਨ ਕਿ, ਕੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਉਸ ਵਿੱਚ ਮੌਜੂਦ ਰਹਿਣਗੇ ਜਾਂ ਨਹੀਂ। ਵੱਡਾ ਸਵਾਲ ਇਹ ਵੀ ਹੈ ਕਿ ਕੈਬਿਨੇਟ ਮੰਤਰੀਆਂ ਵੱਲੋਂ ਮੁੱਖ ਸਕੱਤਰ ਖਿਲਾਫ਼ ਪਾਸ ਕੀਤੇ ਮਤੇ ਤੋਂ ਬਾਅਦ ਕੀ ਕੈਬਿਨੇਟ ਮੰਤਰੀ ਉਸ ਬੈਠਕ ਚ ਮੌਜੂਦ ਰਹਿਣਗੇ ਜਾਂ ਨਹੀਂ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾਰਾਜ਼ ਵਿਧਾਇਕਾਂ ਅਤੇ ਕੈਬਿਨੇਟ ਮੰਤਰੀਆਂ ਨਾਲ ਬੈਠਕ ਕਰ ਮੁੱਦਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕੱਲ੍ਹ ਤਿੰਨ ਵਜੇ ਸੈਕਟਰੀਏਟ ਵਿਖੇ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਕਿਹੜੇ ਕਿਹੜੇ ਕੈਬਨਿਟ ਮੰਤਰੀ ਆਉਣਗੇ।