ਜਦੋਂ ਪਤਨੀ ਨੇ ਪਤੀ ਨੂੰ ਥਾਣੇ 'ਚ ਘੜੀਸਿਆ, ਜਾਣੋ ਕਿਉਂ - ਪਤੀ ਦੇ ਖਿਲਾਫ ਪੁਲਿਸ ’ਚ ਸ਼ਿਕਾਇਤ
ਜਲੰਧਰ : ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਕੋਲ ਇੱਕ ਮਹਿਲਾ ਨੇ ਆਪਣੇ ਹੀ ਪਤਨੀ ’ਤੇ ਐਫਆਈਆਰ ਦਰਜ ਕਰਵਾਈ। ਮਹਿਲਾ ਦਾ ਕਹਿਣਾ ਸੀ ਕਿ ਉਸਦਾ ਪਤੀ ਉਸਨੂੰ ਸੋਸ਼ਲ ਮੀਡੀਆ ’ਤੇ ਅਸ਼ਲੀਲ ਮੈਸਿਜ ਭੇਜ ਰਿਹਾ ਹੈ। ਇਸ ਮਾਮਲੇ ’ਤੇ ਪੁਲਿਸ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਹਿਲਾ ਅਤੇ ਉਸ ਦੇ ਪਤੀ ਦੇ ਆਪਸੀ ਸਬੰਧ ਠੀਕ ਨਹੀਂ ਸੀ। ਜਿਸ ਕਾਰਨ ਉਸਨੇ ਆਪਣੇ ਪਤੀ ਦੇ ਖਿਲਾਫ਼ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਪਤੀ ਉਸਨੂੰ ਅਸ਼ਲੀਲ ਮੈਸਿਜ ਭੇਜ ਰਿਹਾ ਹੈ । ਇਸ ਸਬੰਧ ਚ ਜਦੋਂ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਸਦਾ ਪਤੀ ਵੱਖ ਵੱਖ ਮੋਬਾਇਲ ਨੰਬਰ ਤੇ ਆਈਡੀ ਬਣਾ ਕੇ ਆਪਣੀ ਘਰਵਾਲੀ ਨੂੰ ਮੈਸਿਜ ਭੇਜ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।