ਪਤਨੀ ਨੇ ਜਿੰਮ ‘ਚ ਪਤੀ ਤੇ ਉਸਦੀ ਮਹਿਲਾ ਮਿੱਤਰ ਦਾ ਜੁੱਤੀਆਂ ਨਾਲ ਚਾੜ੍ਹਿਆ ਕੁੱਟਾਪਾ, ਵੀਡੀਓ ਵਾਇਰਲ - girlfriend
ਮੱਧ ਪ੍ਰਦੇਸ਼: ਰਾਜਧਾਨੀ ਭੋਪਾਲ (Bhopal) ਦੇ ਵਿੱਚ ਇੱਕ ਮਹਿਲਾ ਵੱਲੋਂ ਜਿੰਮ (Gym) ਵਿੱਚ ਦਾਖਲ ਹੋ ਕੇ ਆਪਣੇ ਪਤੀ ਅਤੇ ਉਸਦੀ ਮਹਿਲਾ ਮਿੱਤਰ ਦਾ ਜੰਮਕੇ ਕੁੱਟਾਪਾ ਚਾੜ੍ਹਿਆ ਗਿਆ ਹੈ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ (Social media) ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਪਤਨੀ ਵੱਲੋਂ ਆਪਣੇ ਪਤੀ ਅਤੇ ਉਸਦੀ ਮਹਿਲਾ ਮਿੱਤਰ ਦੀ ਆਪਣੀ ਜੁੱਤੀ ਦੇ ਨਾਲ ਮਾਰਕੁੱਟ ਕੀਤੀ ਗਈ ਹੈ। ਇਸ ਦੌਰਾਨ ਵੀਡੀਓ ਦੇ ਵਿੱਚ ਪਤਨੀ ਆਪਣੇ ਪਤੀ ਤੇ ਮਹਿਲਾ ਨਾਲ ਨਾਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਮਾਮਲੇ ਦੇ ਵਿੱਚ ਪੁਲਿਸ (Police) ਨੇ ਕਾਰਵਾਈ ਕਰਦੇ ਹੋਏ ਦੋਵਾਂ ਮਹਿਲਾਵਾਂ ਦੇ ਖਿਲਾਫ਼ ਮਾਮਲਾ ਦਰਜ (Case registered) ਕਰ ਲਿਆ ਹੈ।