ਬਜ਼ੁਰਗ ਜੋੜੇ ਨੇ ਕਿਉਂ ਲਗਾਈ ਮਦਦ ਦੀ ਗੁਹਾਰ ? - ਬਜ਼ੁਰਗ ਜੋੜੇ ਨੇ ਮਦਦ ਦੀ ਗੁਹਾਰ
ਸ੍ਰੀ ਮੁਕਤਸਰ ਸਾਹਿਬ: ਭੁੱਲਰ ਕਲੋਨੀ ਵਿੱਚ ਰਹੇ ਰਿਹੇ ਇੱਕ ਬਜ਼ੁਰਗ ਜੋੜੇ ਨੇ ਮਦਦ ਦੀ ਗੁਹਾਰ ਲਾਈ ਹੈ। ਇਨ੍ਹਾਂ ਦਾ ਕਹਿਣਾ ਹੈ। ਕਿ ਮੇਰਾ ਪਤੀ ਜੋ ਨਾਈ ਦਾ ਕੰਮ ਕਰਦੇ ਹਨ। ਪਰ ਪਿਛਲੇ 5-6 ਸਾਲਾਂ ਤੋਂ ਬਿਮਾਰੀ ਕਾਰਨ ਉਹ ਕੰਮ ‘ਤੇ ਨਹੀਂ ਜਾ ਪਾਏ। ਜਿਸ ਕਰਕੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਬਜ਼ੁਰਗ ਔਰਤ ਨੇ ਦੱਸਿਆ, ਕਿ ਉਨ੍ਹਾਂ ਦਾ ਇੱਕ ਪੁੱਤਰ ਵੀ ਹੀ ਹੈ। ਪਰ ਉਹ ਗਲਤ ਸੰਗਤ ਵਿੱਚ ਪੈਣ ਕਾਰਨ ਕਾਫ਼ੀ ਸਮਾਂ ਪਹਿਲਾਂ ਉਹ ਵੀ ਘਰ ਛੱਡ ਗਿਆ। ਜਿਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ, ਕਿ ਉਹ ਹੁਣ ਗੁਆਂਢੀਆਂ ਤੋਂ ਮੰਗ ਕੇ ਘਰ ਦਾ ਗੁਜ਼ਾਰਾ ਚਲਾਉਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਸ਼ਰਮ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।