ਪੱਤਰਕਾਰਾਂ ਦੇ ਸਵਾਲਾਂ ਤੋਂ ਕਿਉਂ ਭੱਜੇ ਕਾਂਗਰਸੀ ਵਿਧਾਇਕ ? - 2022
ਚੰਡੀਗੜ੍ਹ: ਅੱਜ ਦੇ ਵਿਸ਼ੇਸ਼ ਸੈਸ਼ਨ ਬਾਰੇ ਕਾਂਗਰਸੀ ਵਿਧਾਇਕ ( MLA) ਪ੍ਰਗਟ ਸਿੰਘ ਨੇ ਕਿਹਾ, ਕਿ ਵਿਰੋਧੀਆਂ ਦੇ ਸਵਾਲ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਦੀ ਕਾਰਜਗੁਜ਼ਾਰੀ ਬਹੁਤ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਦੇ ਅੰਦਰੂਨੀ ਵਿਵਾਦ ਬਾਰੇ ਕਿਹਾ, ਕਿ ਪੰਜਾਬ ਕਾਂਗਰਸੀ ਵਿੱਚ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ, ਕਿ ਮੁੱਖ ਮੰਤਰੀ ਕੈਪਟਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ 2022 ਵਿੱਚ ਕਾਂਗਰਸ ਫਿਰ ਤੋਂ ਦੁਬਾਰਾ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਾਏਗੀ। ਹਾਲਾਂਕਿ ਪ੍ਰਗਟ ਸਿੰਘ ਇਸ ਮੌਕੇ ਪੱਤਰਕਾਰਾਂ ਦੇ ਕਈ ਸਵਾਲਾਂ ਨੂੰ ਗੋਲ-ਮੋਲ ਕਰਦੇ ਹੋਏ ਵੀ ਨਜ਼ਰ ਆਏ