ਕਿਉਂ ਸੜਕਾਂ ‘ਤੇ ਫਿਰ ਉਤਰੇ ਕਿਸਾਨ ? - Why did farmers take
ਮਲੇਰਕੋਟਲਾ: ਪਿੰਡ ਕੁਠਾਲਾ ਵਿਖੇ ਕੁਝ ਮਜ਼ਦੂਰਾਂ ਤੇ ਗ਼ਰੀਬ ਆਪਣੀ ਗਲਤੀ ਨਾ ਹੋਣ ਕਰਕੇ ਸਰਕਾਰ ਦੀ ਨਲਾਇਕੀ ਦਾ ਖਿਮਾਇਜਾ ਭੁਗਤ ਰਹੇ ਹਨ। ਇਨ੍ਹਾਂ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਦੇ ਘਰਾਂ ਨੂੰ ਤਰੇੜਾ ਆ ਗਈਆਂ ਹਨ। ਜਿਸ ਕਰਕੇ ਇਨ੍ਹਾਂ ਲੋਕਾਂ ਦੇ ਮਕਾਨ ਕਦੇ ਵੀ ਢਹਿ-ਢੇਰੀ ਹੋ ਸਕਦੇ ਹਨ। ਪੀੜਤਾਂ ਵੱਲੋਂ ਆਪਣੀ ਇਸ ਮੰਗ ਨੂੰ ਲੈਕੇ ਕਈ ਅਫ਼ਸਰਾਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ, ਪਰ ਕਿਸੇ ਵੀ ਅਫ਼ਸਰ ਨੇ ਉਨ੍ਹਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਵੱਲੋਂ ਹਾਈਵੇਅ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।