ਰੱਦ ਹੋਈ ਭਗਵੰਤ ਮਾਨ ਦੀ ਰੈਲੀ ''ਖਿੱਚ ਲੋ''... - ਕਿਉਂ ਰੱਦ ਹੋਈ ਭਗਵੰਤ ਮਾਨ ਦੀ ਰੈਲੀ
ਬਰਨਾਲਾ: ਭਾਰਤ ਦੇ ਚੋਣ ਕਮਿਸ਼ਨ (Election Commission of India) ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) 2022 ਦਾ ਐਲਾਨ ਕਰ ਦਿੱਤਾ ਗਿਆ। ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਇਸ ਦੌਰਾਨ 15 ਜਨਵਰੀ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ, ਸਮਾਗਮ ਤੇ ਹੋਰ ਵੱਡੇ ਸਮਾਗਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਜਿਸ ਦੇ ਚੱਲਦੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਵਿੱਚ ਰੱਖੀ ਗਈ ਆਮ ਆਦਮੀ ਪਾਰਟੀ ਦੀ ਰੈਲੀ ਵੀ ਰੱਦ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਭਦੌੜ ਤੋਂ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ 9 ਜਨਵਰੀ ਨੂੰ ਹਲਕਾ ਭਦੌੜ ਦੇ ਤਪਾ ਮੰਡੀ (Tapa Mandi of Halka Bhadaur) ਵਿਖੇ ਪਾਰਟੀ ਪ੍ਰਧਾਨ ਭਗਵੰਤ ਮਾਨ (Party President Bhagwant Mann) ਦੀ ਰੈਲੀ ਰੱਖੀ ਗਈ ਸੀ। ਜਿਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਰੱਦ ਕਰਨਾ ਪਿਆ ਹੈ।
Last Updated : Jan 8, 2022, 7:06 PM IST