ਢੇਡ ਸਾਲ ਤੋਂ ਭਾਰਤ ‘ਚ ਫਸੇ ਪਾਕਿ ਨਾਗਰਿਕ ਕਿਉਂ ਘਿਰੇ ਮੁਸ਼ਕਿਲਾਂ ‘ਚ ? - ਕੋਰੋਨਾ ਟੈਸਟ ਕਰਵਾਏ
ਅੰਮ੍ਰਿਤਸਰ: ਕੋਰੋਨਾ ਤੋਂ ਪਹਿਲਾਂ ਪਾਕਿਸਤਾਨ ਤੋਂ ਭਾਰਤ ਟੂਰਿਸਟ ਵੀਜ਼ੇ ‘ਤੇ ਵੱਖ ਵੱਖ ਧਾਰਮਿਕ ਮੰਦਿਰਾਂ ਦੇ ਦਰਸ਼ਨਾਂ ਲਈ ਆਏ 50 ਦੇ ਕਰੀਬ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਫਸੇ ਹੋਏ ਹਨ।ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਖ਼ਤਮ ਹੋ ਚੁੱਕੇ ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਬੈਠ ਕੇ ਉਨ੍ਹਾਂ ਅੱਗੇ ਅਪੀਲ ਕੀਤੀ ਜਾਰੀ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾਵੇ। ਇਸਦੇ ਚਲਦੇ ਹੁਣ ਪਾਕਿਸਤਾਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਵਤਨ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਪਹਿਲਾਂ ਕੋਰੋਨਾ ਦੇ ਟੈਸਟ ਕਰਵਾਏ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਕੋਰੋਨਾ ਰਿਪੋਰਟ ਨਾ ਹੋਣ ਕਾਰਨ ਵਾਪਿਸ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੁਬਾਰਾ ਕੋਰੋਨਾ ਟੈਸਟ ਕਰਵਾ ਕੇ ਇੰਗਲਿਸ਼ ਵਿੱਚ ਰਿਪੋਰਟ ਭੇਜੀ ਗਈ ਹੈ ਤਾਂ ਕਿ ਉਨ੍ਹਾਂ ਨੂੰ ਪਾਕਿਸਤਾਨ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।