ਆਖਿਰ ਕਿਉ ਇੱਕ ਮਾਂ ਆਪਣੇ ਪੁੱਤ ਨੂੰ ਜੇਲ੍ਹ ਭੇਜਣ ਲਈ ਹੋਈ ਮਜਬੂਰ - ਨਸ਼ਾਂ ਖਤਮ
ਅੰਮ੍ਰਿਤਸਰ: ਸਰਕਾਰਾਂ ਭਾਵੇਂ ਲੱਖ ਨਸ਼ਾਂ ਖਤਮ ਕਰਨ ਦੇ ਲੱਖਾਂ ਦਾਅਵੇ ਕਰਦੀਆਂ ਹਨ। ਪਰ ਮੀਡੀਆ ਦੇ ਕੈਮਰੇ ਵਿੱਚ ਕੁੱਝ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਜੋ ਕਿ ਸਰਕਾਰਾਂ ਦੀ ਪੋਲ ਖੋਲ੍ਹ ਦਿੰਦੀਆਂ ਹਨ। ਅਜਿਹੀ ਇੱਕ ਘਟਨਾ ਅੰਮ੍ਰਿਤਸਰ 'ਚ ਵੇਖਣ ਨੂੰ ਮਿਲੀ ਹੈ। ਜਿੱਥੇ ਇੱਕ ਖੁਦ ਮਾਂ ਆਪਣੇ ਬੱਚੇ ਨੂੰ ਜੇਲ੍ਹ ਭੇਜਣ ਦੀ ਪੱਤਰਕਾਰਾਂ ਅੱਗੇ ਅਤੇ ਪੁਲਿਸ ਅੱਗੇ ਹੱਥ ਜੋੜ ਜੋੜ ਕੇ ਗੁਜ਼ਾਰਿਸ਼ ਕਰ ਰਹੀ ਹੈ।