ਪਠਾਨਕੋਟ ਸਿਵਲ ਹਸਪਤਾਲ 'ਚ 45 ਲੱਖ ਦੀ ਲਾਗਤ ਨਾਲ ਬਣਿਆ ਡਾਇਗਨੋਸਟਿਕ ਸੈਂਟਰ ਬਣਿਆ ਚਿੱਟਾ ਹਾਥੀ - ਡਾਇਗਨੋਸਟਿਕ ਸੈਂਟਰ ਬਣਿਆ ਚਿੱਟਾ ਹਾਥੀ
ਪਠਾਨਕੋਟ : ਸ਼ਹਿਰ ਦੇ ਸਿਵਲ ਹਸਪਤਾਲ ਵਿੱਚ 5 ਸਾਲ ਪਹਿਲਾਂ 45 ਲੱਖ ਦੀ ਲਾਗਤ ਨਾਲ ਬਣਿਆ ਡਾਇਗਨੋਸਿਟਕ ਸੈਂਟਰ ਮਿੱਟੀ ਦੀ ਜਾਂਚ ਕਰ ਰਿਹਾ ਹੈ। 45 ਲੱਖ ਨਾਲ ਬਣੀ ਸੈਂਟਰ ਦੀ ਇਮਾਰਤ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀ ਉਡੀਕ ਕਰ ਰਹੀ ਹੈ। ਮਸ਼ੀਨਾਂ ਨਾਲ ਹੋਣ ਕਾਰਨ ਮਰੀਜ਼ਾਂ ਨੂੰ ਵੱਧ ਪੈਸੇ ਖਰਚ ਕੇ ਆਪਣੀ ਜਾਂਚ ਕਰਵਾਉਣੀ ਪੈ ਰਹੀ ਹੈ। ਸਥਾਨਿਕ ਲੋਕਾਂ ਨੇ ਸਰਕਾਰ ਤੋਂ ਜਲਦ ਤੋਂ ਜਲਦ ਇਸ ਸੈਂਟਰ ਵਿੱਚ ਮਸ਼ੀਨਾਂ ਭੇਜਣ ਦੀ ਮੰਗ ਕੀਤੀ ਹੈ। ਇਸ ਬਾਰੇ ਸਿਵਲ ਸਰਜਨ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਸ਼ੀਨਾਂ ਭੇਜਣ ਲਈ ਲਿਖਿਆ ਗਿਆ ਹੈ ਜਲਦ ਹੀ ਇਹ ਮਸ਼ੀਨਾਂ ਆਉਣ ਦੀ ਸੰਭਾਵਨਾ ਹੈ।