ਜਦੋਂ ਵਪਾਰੀ ਦੇ ਮੁੰਡੇ ਨੂੰ ਅਗ਼ਵਾ ਕਰਨ ਆਏ ਮੁਲਜ਼ਮ ਨੂੰ ਲੋਕਾਂ ਨੇ ਭਜਾ ਭਜਾ ਕੁੱਟਿਆ, ਲਓ ਨਜ਼ਾਰੇ - ਵਪਾਰੀ ਦੇ ਮੁੰਡੇ ਨੂੰ ਅਗ਼ਵਾ
ਲੁਧਿਆਣਾ : ਬਾਬਾ ਥਾਨ ਸਿੰਘ ਚੌਂਕ ਨੇੜੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਪਾਰੀ ਦੇ ਬੇਟੇ ਨੂੰ ਗੱਡੀ ਸਣੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਮਾਂ ਰਹਿੰਦਿਆਂ ਇਕ ਸਕੂਟਰ ਸਵਾਰ ਨੌਜਵਾਨ ਨੇ ਬਹਾਦੁਰੀ ਵਿਖਾਉਂਦਿਆਂ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕੇ ਕਿਵ਼ੇਂ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਨੂੰ ਭਜਾ ਭਜਾ ਕੇ ਕੁਟਿਆ ਜਾ ਰਿਹਾ ਹੈ। ਇਹ ਉਹੀ ਮੁਲਜ਼ਮ ਹੈ ਜਿਸ ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਹਨ।