ਕੇਂਦਰ ਸਰਕਾਰ ਦੀ ਚਿੱਠੀ ਜਦੋਂ ਮੈਨੂੰ ਆਈ, ਮੈਂ ਜਵਾਬ ਦੇ ਦਵਾਂਗਾ: ਬਲਬੀਰ ਸਿੰਘ ਸਿੱਧੂ - ਸਿਹਤ ਮੰਤਰੀ ਬਲਬੀਰ ਸਿੱਧੂ
ਚੰਡੀਗੜ੍ਹ: ਕੇਂਦਰੀ ਸਿਹਤ ਮੰਤਰੀ ਡਾ ਹਰਸ਼ਵਰਧਨ ਵਲੋਂ ਬੁੱਧਵਾਰ ਨੂੰ 8 ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕੀ ਆਕਸੀਜਨ ਦੇ 50 ਟੈਂਕਰਾ ਦੀ ਸਪਲਾਈ ਨੂੰ ਲੈਕੇ ਮੰਗ ਕੀਤੀ ਗਈ, ਜਦਕਿ 14 ਟੈਂਕਰਾਂ ਦੀ ਐਮਰਜੈਂਸੀ ਜ਼ਰੂਰਤ ਹੈ। ਕਿਉਂਕਿ ਬੋਕਾਰੋ ਤੋਂ ਸੂਬੇ ’ਚ ਆਕਸੀਜਨ ਆਉਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਕੇਂਦਰ ਸਰਕਾਰ ਵਲੋਂ ਚੀਫ ਸਕੱਤਰ ਵਿੰਨੀ ਮਹਾਜਨ ਨੂੰ ਚਿੱਠੀ ਭੇਜ ਪੁੱਛਿਆ ਗਿਆ ਕੀ ਆਖ਼ਰ 'ਪੀਐਮ ਕੇਅਰ' ਵਿਚੋਂ ਭੇਜੇ ਗਏ ਵੈਂਟੀਲੇਟਰ ਪੂਰੇ ਇੰਸਟਾਲ ਕਿਉਂ ਨਹੀਂ ਕੀਤੇ ਗਏ। ਜਿਸ ਬਾਰੇ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਚਿੱਠੀ ਨਹੀਂ ਆਈ ਹੈ ਜਦੋ ਆਏਗੀ ਉਹ ਜਵਾਬ ਦੇਣਗੇ।