ਬਰਨਾਲਾ ਦਾਣਾ ਮੰਡੀ ’ਚ ਦੂਜੇ ਦਿਨ ਵੀ ਨਹੀਂ ਹੋਈ ਕਣਕ ਦੀ ਖ਼ਰੀਦ
ਬਰਨਾਲਾ: ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਬੇਸ਼ੱਕ ਸਰਕਾਰ ਨੇ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ ਪਰ ਬਰਨਾਲਾ ਦੀ ਦਾਣਾ ਮੰਡੀ ਵਿਚ ਆਪਣੀ ਫਸਲ ਲਈ ਬੈਠੇ ਕਿਸਾਨਾਂ ਨੇ ਖਰੀਦ ਦੇ ਪ੍ਰਬੰਧਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮੰਡੀ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਕਿਸਾਨਾਂ ਪ੍ਰੇਸ਼ਾਨ ਹੋ ਰਹੇ ਹਨ। ਉਥੇ ਪੀਣ ਵਾਲੇ ਪਾਣੀ, ਫਲੱਸ਼ਾਂ, ਲਾਈਟਾਂ ਆਦਿ ਦੇ ਪ੍ਰਬੰਧਾਂ ਤੋਂ ਵੀ ਕਿਸਾਨ ਨਿਰਾਸ਼ ਦਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ 10 ਦਿਨ ਦੇਰੀ ਨਾਲ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਸਰਕਾਰੀ ਖ਼ਰੀਦ ਦੇ ਪਹਿਲੇ ਦਿਨ ਆਪਣੀ ਫਸਲ ਮੰਡੀ ਵਿੱਚ ਲਿਆਂਦੀ ਗਈ, ਪਰ ਕੋਈ ਵੀ ਵਿਭਾਗ ਦਾ ਅਧਿਕਾਰੀ ਅੱਜ ਦੂਜੇ ਦਿਨ ਵੀ ਫ਼ਸਲ ਖ਼ਰੀਦਣ ਨਹੀਂ ਪੁੱਜਾ। ਉਥੇ ਹੀ ਮੰਡੀ ਬੋਰਡ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਮੰਡੀ ਵਿਚ ਫਸਲ ਦੀ ਸਫ਼ਾਈ ਸ਼ੁਰੂ ਹੋ ਗਈ ਹੈ ਅਤੇ ਦੇਰ ਸਵੇਰ ਖਰੀਦ ਸ਼ੁਰੂ ਹੋ ਜਾਵੇਗੀ।