ਤਰਨ ਤਾਰਨ 'ਚ ਸ਼ੁਰੂ ਹੋਈ ਕਣਕ ਦੀ ਖ਼ਰੀਦ, 7 ਲੱਖ ਮੀਟ੍ਰਿਕ ਕਣਕ ਦੀ ਕੀਤੀ ਜਾਵੇਗੀ ਖ਼ਰੀਦ - ਤਰਨ ਤਾਰਨ ਨਿਊਜ਼ ਅਪਡੇਟ
ਤਰਨ ਤਾਰਨ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕਰਫਿਊ ਦੇ ਚਲਦੇ ਤਰਨ ਤਾਰਨ ਵਿਖੇ 23 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਬਾਰੇ ਦੱਸਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਕਿਹਾ ਕਿ ਕੁੱਲ ਮੰਡੀਆਂ ਦੇ 111 ਫੜ ਹਨ, ਜਿਨ੍ਹਾਂ ਚੋਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੱਥ ਸਾਫ ਕਰਨ ਲਈ ਸਾਬਣ, ਸਾਫ- ਸਫਾਈ, ਸੈਨੇਟਾਈਜ਼ਰ ਤੇ ਮਾਸਕ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਫੜਾਂ ਚੋਂ ਕਰੀਬ 7 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦੀ ਗੱਲ ਆਖੀ।