ਆਟਾ ਦਾਲ ਸਕੀਮ ਤਹਿਤ ਕੁਝ ਹੀ ਲੋੜਵੰਦਾਂ ਨੂੰ ਮਿਲੀ ਕਣਕ - Atta Dal scheme
ਤਰਨ-ਤਾਰਨ ਦੇ ਪਿੰਡ ਮੱਲੀਆ 'ਚ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਲੋਕਾਂ ਨੂੰ ਕਣਕ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਕਣਕ ਨਹੀਂ ਸੀ ਆ ਰਹੀ ਪਰ ਜਦੋਂ ਕਣਕ ਆਈ ਤਾਂ ਕੁਝ ਹੀ ਪਿੰਡ ਵਾਸੀਆਂ ਨੂੰ ਕਣਕ ਦਿੱਤੀ ਗਈ। ਬਾਕੀ ਗ਼ਰੀਬ ਪਰਿਵਾਰਾਂ ਨੂੰ ਕਣਕ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਣਕ ਦਿੱਤੀ ਜਾਵੇ ਤਾਂਕਿ ਉਹ ਵੀ ਮਾੜੇ ਸਮੇਂ 'ਚ ਗੁਜ਼ਾਰਾ ਕਰ ਸਕਣ।