ਪਿੰਡ ਰਾਏਪੁਰ ਅਰਾਈਆਂ ਨੇੜੇ ਕਣਕ ਨੂੰ ਲੱਗੀ ਅੱਗ, ਕਈ ਕਿੱਲੇ ਫ਼ਸਲ ਤਬਾਹ - nadal
ਕਪੂਰਥਲਾ: ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਨੇੜੇ ਕਣਕ ਨੂੰ ਅੱਗ ਲੱਗ ਗਈ। ਇਸ ਕਾਰਨ ਲਗਭਗ 30 ਕਿੱਲੇ ਕਣਕ ਸੜ ਕੇ ਸਵਾਹ ਹੋ ਗਈ। ਇਸ ਅੱਗ ਨਾਲ ਇਕ ਕਿਸਾਨ ਦੀ 16 ਕਿੱਲੇ ਫਸਲ ਸੜ ਗਈ ਉੱਥੇ ਹੋਰ ਕਿਸਾਨਾਂ ਦੀ ਵੀ ਕਣਕ ਸੜ ਗਈ ਹੈ। ਕਿਸਾਨਾਂ ਨੇ ਟਰੈਕਟਰ ਅਤੇ ਰੁੱਖਾਂ ਦੀਆ ਟਾਹਣੀਆਂ ਨਾਲ ਅੱਗ 'ਤੇ ਕਾਬੂ ਪਾਇਆ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।