ਪੰਜਾਬ

punjab

ETV Bharat / videos

ਜੇਲ੍ਹਾਂ ਤੋਂ ਬਾਹਰ ਆਏ ਮੁਲਜ਼ਮਾਂ ਖਿਲਾਫ਼ ਪੁਲਿਸ ਨੇ ਕਿਉਂ ਚੁੱਕਿਆ ਇਹ ਕਦਮ ? - ਸ਼ੱਕੀ ਸਮਾਨ

By

Published : Aug 12, 2021, 1:09 PM IST

ਲੁਧਿਆਣਾ: 15 ਅਗਸਤ ਦੇ ਦਿਹਾੜੇ ਨੂੰ ਲੈਕੇ ਸੂਬੇ ਦੇ ਵਿੱਚ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਹੈ ਤਾਂ ਕਿ ਕੋਈ ਵੀ ਅਣਹੋਣੀ ਘਟਨਾ ਵਾਪਰ ਸਕੇ। ਇਸਦੇ ਚੱਲਦੇ ਹੀ ਜਲੰਧਰ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉੱਪਰ ਨਾਕੇਬੰਦੀ ਕੀਤੀ ਗਈ ਹੈ। ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਵਾਹਨਾਂ ਦੀ ਸਖ਼ਤੀ ਦੇ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਪੁਲਿਸ ਵੱਲੋਂ ਹਰ ਇੱਕ ਵਾਹਨ ਮੋਟਰਸਾਇਕਲ, ਕਾਰ, ਬੱਸਾਂ ਆਦਿ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸ਼ੱਕੀ ਸਮਾਨ ਨਾ ਲਿਜਾਇਆ ਜਾ ਸਕੇ। ਇਸ ਮੌਕੇ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਜੇਲ੍ਹਾਂ ਚੋਂ ਬਾਹਰ ਆਏ ਅਤੇ ਜਿੰਨ੍ਹਾਂ ਖਿਲਾਫ਼ ਪਹਿਲਾਂ ਤੋਂ ਹੀ ਮੁਕੱਦਮੇ ਦਰਜ ਹਨ ਉਨ੍ਹਾਂ ਨੂੰ ਲੈਕੇ ਵੀ ਪੁਲਿਸ ਚੌਕਸ ਹੈ।

ABOUT THE AUTHOR

...view details