ਪੰਜਾਬ

punjab

ETV Bharat / videos

ਕੀ ਹੈ ਕੰਨਟ੍ਰੈਕਟ ਫਾਰਮਿੰਗ, ਜਾਣੋ ਨਾਭਾ ਦੇ ਕਿਸਾਨਾਂ ਦੀ ਜ਼ੁਬਾਨੀ

By

Published : Dec 16, 2020, 8:20 PM IST

ਪਟਿਆਲਾ/ਨਾਭਾ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦੇ ਕੰਨ ’ਤੇ ਜੂੰਅ ਤੱਕ ਨਹੀਂ ਸਰਕ ਰਹੀ। ਨਾਭਾ ਦੇ ਕਈ ਅਜਿਹੇ ਕਿਸਾਨ ਹਨ ਜੋ ਕੰਟਰੈਕਟ ਆਧਾਰ ’ਤੇ ਖੇਤੀ ਕਰ ਲੱਖਾਂ ਦਾ ਘਾਟਾ ਖਾ ਚੁੱਕੇ ਹਨ। ਜਿਸ ਦੀ ਉਦਾਹਰਨ ਹੈ ਪ੍ਰਾਈਵੇਟ ਕੰਪਨੀਆਂ ਜੋ ਆਲੂਆਂ ਦੀ ਖੇਤੀ ਦਾ ਕੰਟਰੈਕਟ ਕਰਨ ਤੋਂ ਬਾਅਦ ਵਿੱਚ ਉਨ੍ਹਾਂ ਤੋਂ ਸਸਤੇ ਭਾਅ ਉੱਤੇ ਆਲੂ ਖ਼ਰੀਦਦੀਆਂ ਹਨ। ਕੀ ਹੈ ਇਹ ਕੰਟਰੈਕਟ ਖੇਤੀ, ਗਰਾਊਂਡ ਜ਼ੀਰੋ ਤੋਂ ਰਿਪੋਰਟ ਤਿਆਰ ਕਰ ਈਟੀਵੀ ਦੀ ਟੀਮ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਜੋ ਸਰਕਾਰ ਵੱਲੋਂ ਖੇਤੀ ਕਾਨੂੰਨ ਬਣਾਏ ਹਨ ਉਹ ਕਿਸਾਨਾਂ ਲਈ ਮੌਤ ਦਾ ਵਾਰੰਟ ਹਨ। ਕਿਉਂਕਿ ਕੰਟਰੈਕਟ ਖੇਤੀ ਬਹੁਤ ਹੀ ਖ਼ਤਰਨਾਕ ਹੈ, ਅਸੀਂ ਕੰਟਰੈਕਟ ਦੇ ਆਧਾਰ ’ਤੇ ਖੇਤੀ ਕਰ 10 ਸਾਲ ਪਹਿਲਾਂ ਛੱਡ ਚੁੱਕੇ ਹਾਂ ਇਸ ’ਚ ਕਿਸਾਨਾਂ ਨੂੰ ਘਾਟਾ ਹੀ ਪਿਆ ਹੈ, ਜਦਕਿ ਕਾਰਪੋਰੇਟ ਜਗਤ ਲਈ ਫ਼ਾਇਦੇਮੰਦ ਹੈ।

ABOUT THE AUTHOR

...view details