ਮਲੋਟ ਦੀ ਘਟਨਾ ਸ਼ਰਮਨਾਕ :ਲਕਸ਼ਮੀ ਕਾਂਤਾ ਚਾਵਲਾ - ਪ੍ਰੋ. ਲਕਸ਼ਮੀ ਕਾਂਤਾ ਚਾਵਲਾ
ਅੰਮ੍ਰਿਤਸਰ : ਇੱਥੋਂ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਹੋਲੀ ਮਹੋਤਸਵ ਮੌਕੇ ਪੁੱਜੀ ਭਾਜਪਾ ਦੀ ਦਿੱਗਜ ਆਗੂ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਜਿਥੇ ਲੋਕਾਂ ਨੂੰ ਪਿਆਰ ਸਦਭਾਵ ਅਤੇ ਫੁੱਲਾਂ ਨਾਲ ਹੌਲੀ ਮਨਾਉਣ ਦਾ ਸੁਨੇਹਾ ਦਿੱਤਾ। ਉਥੇ ਹੀ ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਧਰਮ ਜਾਤ-ਪਾਤ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਨਾਲ ਜਿਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਲੋਟ ਵਿੱਚ ਭਾਜਪਾ ਵਿਧਾਇਕ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ।ਅਰਵਿੰਦ ਕੇਜਰੀਵਾਲ ਦੇ ਨਾਲ ਉਨ੍ਹਾਂ ਦੀ ਵਾਇਰਲ ਹੋਈ ਫ਼ੋਟੋ ਸੰਬੰਧੀ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਦੋਂ ਮੈਂ ਸਰਕਟ ਹਾਊਸ ਵਿਖੇ ਸੁਨੇਹਾ ਭੇਜਿਆ। ਉਹ ਬਿਲਕੁੱਲ ਸਿਧੇ ਸਾਧੇ ਸੁਭਾਅ ਦੇ ਮਾਲਕ ਮੁੱਖ ਮੰਤਰੀ ਹੋਣ ਦੇ ਬਾਵਜੂਦ ਮੇਨੂ ਬਾਹਰ ਮਿਲਣ ਲਈ ਪੁੱਜੇ, ਪਰ ਇੱਕ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਦੇ ਕਿਸੇ ਨੂੰ ਮਿਲਦੇ ਹੀ ਨਹੀਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾਲ ਉਨ੍ਹਾਂ ਦੀ ਫੋਟੋ ਨੂੰ ਲੈ ਕੇ ਕੋਈ ਅਫਵਾਹਾਂ ਨਾ ਫੈਲਾਇਆ ਜਾਣ ਕਿਉਂਕਿ ਅਫਵਾਹਾਂ ਨਾਲ ਨੁਕਸਾਨ ਦੀ ਆਸ਼ੰਕਾ ਜ਼ਿਆਦਾ ਹੁੰਦੀ ਹੈ।