ਜਲੰਧਰ ਪਹੁੰਚੇ ਹਾਕੀ ਓਲੰਪਿਅਨਾਂ ਦੇ ਸੁਆਗਤ ਦੀਆਂ ਵੇਖੋ ਖਾਸ ਤਸਵੀਰਾਂ - ਜ਼ੋਰਦਾਰ ਸੁਆਗਤ
ਜਲੰਧਰ: ਓਲੰਪਿਕ ਹਾਕੀ ਵਿਚ ਬ੍ਰੋਜ਼ ਮੈਡਲ ਜਿੱਤਣ ਤੋਂ ਬਾਅਦ ਅੱਜ ਭਾਰਤੀ ਹਾਕੀ ਟੀਮ (Indian hockey team) ਦੇ ਖਿਡਾਰੀ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਅੱਜ ਜਲੰਧਰ ਵਿਖੇ ਤਿੰਨ ਹਾਕੀ ਖਿਡਾਰੀ ਹਾਕੀ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਪਹੁੰਚ ਚੁੱਕੇ ਹਨ। ਜਲੰਧਰ ਪਹੁੰਚਣ ‘ਤੇ ਹਾਕੀ ਖਿਡਾਰੀਆਂ ਦਾ ਉੱਘੀਆਂ ਸ਼ਖ਼ਸੀਅਤਾਂ ਤੇ ਆਮ ਲੋਕਾਂ ਦੇ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਹੈ। ਸ਼ਹਿਰ ਦੇ ਬੀਐਸਐਫ ਚੌਕ ਦੇ ਕੋਲ ਖਿਡਾਰੀਆਂ ਨੂੰ ਪ੍ਰਸ਼ਾਸਨ ਅਤੇ ਸੁਰਜੀਤ ਹਾਕੀ ਅਕੈਡਮੀ ਵੱਲੋਂ ਉਨ੍ਹਾਂ ਨੂੰ ਹਾਰ ਪਹਿਨਾਏ ਗਏ ਅਤੇ ਢੋਲ ਧਮੱਕਿਆਂ ਨਾਲ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਓਪਨ ਜੀਪ ਵਿੱਚ ਬਿਠਾ ਕੇ ਸ਼ਹਿਰ ਦੇ ਕਈ ਇਲਾਕਿਆਂ ‘ਚੋਂ ਹੁੰਦੇ ਹੋਏ ਉਹ ਆਪਣੇ ਘਰ ਪਰਤਣਗੇ।