ਹਾਰਦਿਕ ਸਿੰਘ ਦਾ ਪੰਜਾਬ ਪਹੁੰਚਣ ‘ਤੇ ਸਵਾਗਤ - Punjab
🎬 Watch Now: Feature Video
ਅੰਮ੍ਰਿਤਸਰ: ਟੋਕੀਓ ਓਲੰਪਿਕ (Tokyo Olympics) ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੁਰੂ ਰਾਮਦਾਸ ਏਅਰਪੋਰਟ (Guru Ram Das Airport) ਰਾਹੀ ਇੰਡੀਆ ਦੀ ਹਾਕੀ ਟੀਮ ਪੰਜਾਬ ਪਹੁੰਚੀ। ਜਿਸ ਤੋਂ ਬਾਅਦ ਟੀਮ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਲੋਕ ਤੇ ਪ੍ਰਸਾਸ਼ਨਿਕ ਅਧਿਕਾਰੀ ਇੱਕਠੇ ਹੋਏ। ਟੀਮ ਦੇ ਸਵਾਗਤ ਲਈ ਖਿਡਾਰੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਹਾਕੀ ਖਿਡਾਰੀ ਹਾਰਦਿਕ ਸਿੰਘ ਨੇ ਕਿਹਾ, ਕਿ ਇਹ ਸ਼ਾਨਦਾਰ ਜਿੱਤ ਕੇਵਲ ਸਾਡੀ ਨਹੀਂ ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਜਿੱਤੇ ਹੈ। ਇਸ ਜਿੱਤ ਲਈ ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਭਾਰਤ ਦੀ ਇਸ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਮੈਡਲ ਜਿੱਤਿਆ ਹੈ। ਭਾਰਤ ਇਸ ਓਲੰਪਿਕ ਵਿੱਚ ਬਰਾਊਨਜ਼ ਮੈਡਲ ਹੀ ਜਿੱਤਿਆ ਹੈ।