ਮੋਸਮ ਵਿਭਾਗ ਦੀ ਚਿਤਾਵਨੀ, ਕੁਝ ਦਿਨ ਹੋਰ ਮੌਸਮ ਰਹਿ ਸਕਦਾ ਹੈ ਖ਼ਰਾਬ - ਕਿਸਾਨਾਂ ਨੂੰ ਚਿਤਾਵਨੀ
ਬਠਿੰਡਾ: ਸੂਬੇ ’ਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਹੈ ਜਿਸ ਨਾਲ ਵੱਖ-ਵੱਖ ਇਲਾਕਿਆਂ ’ਚ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ। ਜਿਸ ਕਾਰਨ ਕਿਸਾਨਾਂ ਦੀ ਕਣਕ ਨੂੰ ਧਰਤੀ ’ਤੇ ਵਿਛਾ ਦਿੱਤਾ ਹੈ। ਇਸ ਸਬੰਧੀ ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟਿਆਂ ’ਚ ਤੇਜ਼ ਹਵਾਵਾਂ ਹੋ ਚੱਲਣਗੀਆਂ ਜਿਸ ਕਾਰਨ ਮੌਸਮ ਵਿਗਿਆਨ ਨੇ ਕਿਸਾਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਸਬੰਧੀ ਢੁਕਵੇਂ ਪ੍ਰਬੰਧ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਭਵਿੱਖ ’ਚ ਨੁਕਸਾਨ ਨਾ ਝੇਲਣਾ ਪਵੇ। ਕਾਬਿਲੇਗੌਰ ਹੈ ਕਿ ਇਸ ਸਮੇਂ ਕਿਸਾਨਾਂ ਲਈ ਮੌਸਮ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਕਿ ਕਿਉਂਕਿ ਇਸ ਵੇਲੇ ਕਣਕ ਦੀ ਫਸਲ ਕਾਫੀ ਹੱਦ ਤੱਕ ਪੱਕ ਚੁੱਕੀ ਹੈ।