ਲੁਧਿਆਣਾ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਮੀਂਹ ਅਤੇ ਹਨੇਰੀ ਨਾਲ ਆਵਾਜਾਈ ਹੋਈ ਪ੍ਰਭਾਵਿਤ - ਵੈਸਟਰਨ ਡਿਸਟਰਬੈਂਸ
ਲੁਧਿਆਣਾ: ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫ਼ਬਾਰੀ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਪੰਜਾਬ ਵੱਲ ਵਧਣ ਕਾਰਨ ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਸਮੇਤ ਲੁਧਿਆਣਾ ਵਿੱਚ ਵੀ ਮੌਸਮ ਦਾ ਮਿਜਾਜ਼ ਬਦਲਿਆ। ਸਵੇਰ ਤੋਂ ਹੋਈ ਬੱਦਲਵਾਈ ਨੇ ਦੁਪਹਿਰ ਮਗਰੋਂ ਬਾਰਿਸ਼ ਦਾ ਰੂਪ ਧਾਰ ਲਿਆ ਅਤੇ ਤੇਜ਼ ਹਨੇਰੀ ਚੱਲੀ ਅਤੇ ਬਾਰਿਸ਼ ਪੈਣ ਤੋਂ ਬਾਅਦ ਮੌਸਮ ਸਾਫ਼ ਹੋ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਹਿਲਾਂ ਹੀ ਇਹ ਭਵਿੱਖਵਾਣੀ ਕੀਤੀ ਗਈ ਸੀ ਕਿ ਦੀਵਾਲੀ ਤੋਂ ਬਾਅਦ ਬਾਰਿਸ਼ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਅੱਜ ਦੁਪਹਿਰ ਬਾਅਦ ਕਾਫੀ ਤੇਜ਼ ਬਾਰਿਸ਼ ਵੇਖਣ ਨੂੰ ਮਿਲੀ। ਇਸ ਦੇ ਨਾਲ ਹੀ ਨਵੀਂ ਬੀਜੀ ਗਈ ਫ਼ਸਲ ਦੇ ਖਰਾਬ ਹੋਣ ਦਾ ਵੀ ਡਰ ਬਣ ਗਿਆ ਹੈ।