'ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ' - ਸਰਕਾਰ
ਪਟਿਆਲਾ:ਮਹਿਲਾ ਕਮਿਸ਼ਨ ਦੀ ਚੇਅਰਮੈਨ (Chairman) ਮਨੀਸ਼ਾ ਗੁਲਾਟੀ ਪਟਿਆਲਾ ਸਪੈਸ਼ਲ ਬੱਚਿਆਂ ਦੇ ਇਕ ਪ੍ਰੋਗਰਾਮ ਵਿਚ ਪਹੁੰਚੇ।ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆ ਦੇ ਸਕੂਲਾਂ (Schools) ਨੂੰ ਲੈ ਕੇ ਉਹ ਸਰਕਾਰ ਨਾਲ ਗੱਲ ਕਰਨਗੇ ਤਾਂ ਜੋ ਬੱਚੇ ਵੱਧ ਤੋਂ ਵੱਧ ਪੜ੍ਹ ਸਕਣ। ਮਨੀਸ਼ਾ ਗੁਲਾਟੀ ਤੋਂ ਪੰਜਾਬ ਦੇ ਮੁੱਖ ਦੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਨਵਾਂ ਸੂਰਜ ਚੜਿਆ ਹੈ ਉਸਦਾ ਅਸੀਂ ਸਵਾਗਤ ਕਰਦੇ ਹਾਂ।ਉਨ੍ਹਾਂ ਕਿਹਾ ਹੈ ਕਿ ਨਵੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਾਂਗੇ।ਉਨ੍ਹਾਂ ਨੇ ਕਿਹਾ ਹੈ ਕਿ ਮਹਿਲਾ ਕਮਿਸ਼ਨਰ ਕੋਲ ਕੇਸ ਨੂੰ ਸਮਾਂ ਲੱਗ ਸਕਦਾ ਹੈ ਪਰ ਇਨਸਾਫ਼ ਜਰੂਰ ਮਿਲੇਗਾ।